dcsimg

ਹਰੀਅਲ ( Punjabi )

provided by wikipedia emerging languages

ਹਰਿਅਲ ਭਾਰਤੀ ਉਪ ਮਹਾਂਦੀਪ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਪੰਛੀ ਹੈ । ਇਹ ਭਾਰਤ ਦੇ ਮਹਾਰਾਸ਼ਟਰ ਸੂਬੇ ਦਾ ਰਾਸ਼ਟਰੀ ਪੰਛੀ ਹੈ। [2][3][4] ਇਨ੍ਹਾਂ ਦੀਆਂ 310 ਜਾਤੀਆਂ ਦੇ ਪਰਿਵਾਰ ਹਨ। ਇਹ ਭਾਰਤੀ ਉਪ ਮਹਾਂਦੀਪ ਦੇ ਕਸ਼ਮੀਰ ਤੇ ਰਾਜਸਥਾਨ ਨੂੰ ਛੱਡ ਕੇ ਬਾਕੀ ਦੇ ਸਾਰੇ ਰਹਿੰਦੇ ਹਨ। ਇਹ ਸਿੱਧੀ ਲਕੀਰ ਵਿੱਚ ਲੰਮੀਆਂ ਉਡਾਣਾਂ ਭਰ ਸਕਦੇ ਹਨ ਅਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੇ ਹਨ। ਇਹ ਮਿੱਠੀਆਂ, ਪੋਲੀਆਂ ਅਤੇ ਉਦਾਸ ਜਿਹੀਆਂ ਸੀਟੀਆਂ ਵਿੱਚ ਕੂਕਦੇ ਹੋਏ ਅਵਾਜ ਕੱਢਦੇ ਹਨ।

ਹੁਲੀਆ

ਇਨ੍ਹਾਂ ਦਾ ਰੰਗ ਫਿੱਕਾ ਪੀਲਾ, ਪਿੱਲਤਣ ਵਾਲਾ ਹਰਾ ਅਤੇ ਸਲੇਟੀ ਨੀਲਾ, ਕੱਦ-ਕਾਠ ਕਬੂਤਰ ਵਰਗਾ ਅਤੇ ਥੋੜਾ ਭਾਰੇ ਹੁੰਦਾ ਹੈ। ਇਸ ਦੇ ਮੋਢਿਆਂ ਉੱਤੇ ਭੂਸਲੇ-ਜਾਮਣੀ ਧੱਬੇ ਹੁੰਦੇ ਹਨ। ਕਾਲੇ ਸਿਰਿਆਂ ਵਾਲੇ ਖੰਭਾਂ ਉੱਤੇ ਪੀਲੀਆਂ ਧਾਰੀਆਂ ਹੁੰਦੀਆਂ ਹਨ। ਸਿਰ ਉੱਤੇ ਸਲੇਟੀ ਟੋਪੀ ਜਿਹੀ ਹੁੰਦੀ ਹੈ ਅਤੇ ਗਰਦਨ ਗੂੜ੍ਹੀ ਪੀਲੀ ਹੁੰਦੀ ਹੈ। ਪਿੱਠ ਵਾਲੇ ਪਾਸੇ ਮੋਢਿਆਂ ਨੇੜੇ ਗਰਦਨ ਉੱਤੇ ਸਲੇਟੀ ਪੱਟੀ ਹੁੰਦੀ ਹੈ। ਪੂਛ ਦਾ ਰੰਗ ਹਰੀ ਭਾਹ ਵਾਲਾ ਪੀਲਾ ਹੁੰਦਾ ਹੈ। ਇਸ ਦੀਆਂ ਲੱਤਾਂ ਅਤੇ ਪੈਰਾਂ ਦਾ ਰੰਗ ਪੀਲਾ ਹੁੰਦਾ ਹੈ।

ਅਗਲੀ ਪੀੜ੍ਹੀ

ਇਹਨਾਂ ਤੇ ਬਹਾਰ ਦੇ ਮੌਸਮ ਮਾਰਚ-ਜੂਨ ਵਿੱਚ ਹੁੰਦਾ ਹੈ। ਨਰ, ਮਾਦਾ ਨੂੰ ਲੁਭਾਉਣ ਲਈ ਆਪਣੀ ਪੂਛ ਦੇ ਖੰਭ ਖਿਲਾਰ ਕੇ ਮਾਦਾ ਅੱਗੇ ਘੁੰਮਣ-ਘੇਰੀਆਂ ਵਿੱਚ ਨਾਚ ਕਰਦਾ ਹੈ ਅਤੇ ਸਿਰ ਉੱਪਰ-ਥੱਲੇ ਨੂੰ ਕਰਦਾ ਹੋਇਆ ਗੁਟਰ-ਗੂੰ ਕਰਦਾ ਹੈ। ਇਹ ਆਪਣਾ ਆਲ੍ਹਣਾ ਸੰਘਣੇ ਦਰੱਖਤਾਂ ਦੀਆਂ ਟੀਸੀਆਂ ਤੇ ਬਣਾਉਂਦੇ ਹਨ। ਇਹਨਾ ਦਾ ਆਲ੍ਹਣਾ ਵਧੀਆ ਨਹੀਂ ਹੁੰਦਾ। ਮਾਦਾ ਚਿੱਟੇ ਰੰਗ ਦੇ ਦੋ ਦਿੰਦੀ ਹੈ। ਨਰ ਅਤੇ ਮਾਦਾ ਦੋਵੇਂ ਰਲ ਕੇ ਸੇਕ ਕੇ 18 ਦਿਨਾਂ ਬਾਅਦ ਅੰਡਿਆਂ ਵਿੱਚੋਂ ਪਿੰਗਲੇ ਜਿਹੇ ਬੱਚੇ ਕੱਢਡੇ ਹਨ ਜੋ 4 ਤੋਂ 5 ਹਫ਼ਤਿਆਂ ਵਿੱਚ ਵੱਡੇ ਅਤੇ ਉੱਡਣ ਯੋਗ ਹੋ ਜਾਂਦੇ ਹਨ। ਇਹ ਆਪਣੇ ਛੋਟੇ ਬੱਚਿਆ ਨੂੰ ਪਹਿਲੇ ਕੁਝ ਦਿਨ ਆਪਣੀਆਂ ਗ੍ਰੰਥੀਆਂ ਵਿੱਚੋਂ ਚਿੱਟਾ ਦੁੱਧ ਵਰਗਾ ਪਦਾਰਥ ਪਿਜ਼ਨ ਮਿਲਕ ਹੀ ਪਿਆਉਂਦੇ ਹਨ।

ਫੋਟੋ ਗੈਲਰੀ

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ